Header Ads

ਲੋਕ ਕੁੜੀਆਂ ਨੂੰ ਕਿਸ ਨਜਰੀਏ ਤੋਂ ਦੇਖਦੇ

ਸਾਰੀਆਂ ਧੀਆਂ ਬੁਰੀਆਂ ਨੀ ਹੁੰਦੀਆਂ 'ਤੇ ਸਾਰੇ ਪੁੱਤ ਵੀ ਚੰਗੇ ਨਹੀਂ ਹੁੰਦੇ !
ਸਾਡੇ ਸਮਾਜ ਦੇ ਲੋਕਾਂ ਵਲੋਂ 'ਤੇ ਘਰ ਪਰਿਵਾਰ ਵਲੋਂ ਕੁੜੀਆਂ ਲਈ ਮੁੰਡਿਆਂ ਦੀ ਤੁਲਨਾ ਵਿਚ ਬੋਲਣ ਵਾਲੇ ਬੋਲ ਕੁਝ ਇਸ ਤਰਾਂ ਦੇ ਹੁੰਦੇ ਹਨ !

■ ਕੁੜੀ ਏ ਤੂੰ, ਕੁੜੀ ਬਣ ਕੇ ਰਹਿ ਪੁੱਤ ਬਣਨੇ ਦੀ ਕੋਸ਼ਿਸ਼ ਨਾ ਕਰ|

■ ਜੱਦੋ ਪੁੱਤ ਸਾਥ ਛੱਡ ਦੇਣ ਤਾਂ ਮਾਪਿਆਂ ਨੂੰ ਧੀਆਂ ਯਾਦ ਆਉਂਦੀਆਂ ਹਨ |

● ਕੀ ਕਰਨਾ ਬਹੁਤਾ ਪੜ ਕੇ ? ਤੂੰ ਕਿਹੜਾ ਸੋਹਰੇ ਘਰ ਜਾ ਕੇ DC ਲੱਗਣਾ ਹੈ ?

● ਰਸੋਈ ਦਾ ਕੰਮ ਸਿੱਖ ਚੁੱਲ੍ਹਾ ਚੌਂਕਾ ਕਰ ਉਹੀ ਅਸਲ ਕੰਮ ਹੁੰਦਾ ਕੁੜੀਆਂ ਦਾ !

● ਕੁੜੀਆਂ ਰਸੋਈ ਤੱਕ ਹੀ ਸੀਮਤ ਨਹੀਂ ਹਨ ,ਬਹੁਤ ਵਾਰ ਇਸ ਸਮਾਜ ਨੂੰ ਦਿਖਾ ਚੁਕੀਆਂ ਹਨ, ਉਲੰਪਿਕ ਵਿਚ ਫਿਰ ਦਿਖਾ ਦਿੱਤਾ ਹੈ !

◆ ਜੇ ਤੇਰੇ ਉਪਰ ਹੱਥ ਚੁੱਕ ਦਿੱਤਾ ਤਾਂ ਫਿਰ ਕੀ  ਹੋਗਿਆ ਤੇਰਾ ਪਤੀ ਹੈ ਉਹ.ਉਸਦਾ ਹਕ਼ ਬਣਦਾ ਹੈ | ਐਵੇਂ ਛੋਟੀਆਂ ਗੱਲਾਂ ਦੇ ਮੁੱਦੇ ਨੀ ਬਣਾਈ ਦੇ ਧੀਏ !

◆ ਜੇ ਪਤੀ ਹੈ ਤਾਂ ਕੀ ਉਸਨੂੰ ਆਪਣੀ ਪਤਨੀ ਨੂੰ  ਕੁਟਣੇ ਦਾ ਲਾਈਸੇਂਸ ਮਿਲ ਗਿਆ ?
ਹਰ ਵਾਰ ਕੁੜੀ ਹੀ ਹਲਾਤਾਂ ਨਾਲ ਸਮਝੌਤਾ ਕਰੇ?

■ ਕੁੜੀ ਨੂੰ ਘਰੋਂ ਬਾਹਿਰ ਨਿਕਲਦੇ ਸਾਰ ਇਹ ਹਦਾਇਤ ਮਿਲਦੀ ਹੈ 'ਕੇ ਜੇ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਦੇਖੀ ਤੇਰਾ ਕੀ ਹਾਲ ਹੁੰਦਾ !

■ ਪਰ ਉਹੀ ਜੇ ਪੁੱਤ ਕਿਸੇ ਦੀ ਭੈਣ ਨੂੰ ਛੇੜੇ ਜਾਂ ਸਹੇਲੀ ਬਣਾਏ ਤਾਂ ਘਰਦੇ ਬੋਲਦੇ ਨੇ 'ਮੁੰਡੇ ਤੇ ਜਵਾਨੀ ਆ ਰਹੀ ਹੈ' !

◆ ਮੁੰਡਿਆਂ ਨੇ ਤਾਂ ਆਪਣੇ ਘਰ ਹੀ ਰਹਿਣਾ ਹੈ.ਧੀ ਬੇਗਾਨਾ ਧੰਨ ਹੁੰਦੀ |ਕੁੜੀ ਪਿਉ ਦੀ ਪੱਗ 'ਤੇ ਮਾਂ ਦੀ ਚੁੰਨੀ ਵੀ ਹੁੰਦੀ ਹੈ,ਵੇਖੀ ਕਦੇ ਦਾਗ ਨਾ ਲਾਵੀਂ ਧੀਏ !

◆ ਪਿਉ ਦੀ ਜਮੀਨ ਤੇ ਪੁੱਤ ਦਾ ਹਕ਼ 'ਤੇ ਪੱਗ ਵਾਰੀ ਧੀ ਨਜ਼ਰ ਆਉਂਦੀ ਹੈ,ਇਸ ਤਰਾਂ ਕਿਉ ?

● ਬਾਹਰੋਂ ਕੁੜੀ ਲਈ ਰਿਸ਼ਤਾ ਆ ਜਾਵੇ ਤਾਂ.ਮੁੰਡੇ ਦੀ ਉਮਰ ਵੱਲ ਪਰਿਵਾਰ ਕੋਈ ਬਾਹਲੀ ਤਵੱਜੋ ਨੀ ਦਿੰਦਾ.ਬੇਸ਼ੱਕ ਮੁੰਡਾ ਕੁੜੀ ਤੋਂ 10-15 ਸਾਲ ਬੜਾ ਹੀ ਕਿਉ ਨਾ ਹੋਵੇ.

● ਜੇ ਕੁੜੀ ਮੁੰਡੇ ਤੋਂ ਬੜੀ ਹੋਵੇ ਤਾਂ ਸਭ ਦੀ ਜੁਵਾਨ 'ਤੇ ਨਿਗਾਹਾਂ ਵਿਚ ਹਜਾਰਾਂ ਸਵਾਲ ਤੇ ਸ਼ਰਮ ਨਾਮੀ ਚੀਜ਼ ਆ ਜਾਂਦੀ ਹੈ ! ਲੋਕ ਕੀ ਕਹਿਣਗੇ ਮੁੰਡੇ ਤੋਂ ਬੜੀ ਆ ਵੋਹਟੀ ...ਹੋਰ ਵੀ ਬਹੁਤ ਕੁਝ ਜੋ ਕੁੜੀ ਵਾਰੀ ਸਾਰੇ ਭੁੱਲ ਜਾਂਦੇ ਨੇ !

■ ਹਜੇ ਤੱਕ ਵੀ ਜੇ ਕੁੜੀ ਵਿਆਹ ਤੋਂ ਬਾਦ ਆਪਣੇ ਘਰਵਾਲੇ ਦਾ ਨਾਮ ਲੈ ਕੇ ਬੁਲਾਏ ਤਾਂ ਲੋਕ ਕੀ ਘਰ ਦੇ ਨੀ ਚੰਗਾ ਸਮਝਦੇ !

■ ਕਈ ਨਾਮ ਲੈ ਕੇ ਬਲਾਉਣ ਵਿੱਚ ਵੀ ਬੇਜਤੀ ਮਹਿਸੂਸ ਕਰਦਾ ਹਨ !

◆ ਮੁੰਡਾ ਬਾਹਰੋਂ ਗੋਰੀ ਲੈ ਕੇ ਆਵੇ ਤਾਂ ਘਰਦੇ ਟੋਹਰ ਮਾਰਨੋ ਨੀ ਹਟਦੇ

◆ ਜੇ ਕੁੜੀ ਗੋਰੇ ਨੂੰ ਨਾਲ ਲੈ ਆਵੇ ਤਾਂ ਘਰਦਿਆਂ ਦਾ ਨੱਕ ਕੱਟ ਜਾਂਦਾ. ਕੁੜੀ ਵਾਰੀ ਗੋਰੇ ਨਾਲ ਟੋਹਰ ਕਿਉ ਨੀ ਮਾਰਦੇ ਘਰਦੇ ??

【 ਨੂਰ ਸੰਧੂ 】

No comments: